Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
ਲਾਹੌਰ (ਪੀਟੀਆਈ) : ਸੁਰੱਖਿਆ ਕਾਰਨਾਂ ਕਰ ਕੇ ਹਾਲ ‘ਚ ਨਿਊਜ਼ੀਲੈਂਡ ਤੇ ਇੰਗਲੈਂਡ ਵੱਲੋਂ ਪਾਕਿਸਤਾਨ ਦੌਰਾ ਰੱਦ ਕਰਨ ਤੋਂ ਬਾਅਦ ਆਸਟ੍ਰੇਲੀਆ ਨੇ 24 ਸਾਲਾਂ ਬਾਅਦ ਪਾਕਿਸਤਾਨ ‘ਚ ਪੂਰਨ ਸੀਰੀਜ਼ ਖੇਡਣ ‘ਤੇ ਹਾਮੀ ਭਰ ਦਿੱਤੀ ਹੈ।
ਆਸਟ੍ਰੇਲੀਆ ਨੇ ਪਿਛਲੀ ਵਾਰ 1998 ‘ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਹ ਅਗਲੇ ਸਾਲ ਮਾਰਚ ‘ਚ ਸ਼ੁਰੂ ਹੋਣ ਵਾਲੇ ਦੌਰੇ ‘ਤੇ ਤਿੰਨ ਟੈਸਟ ਮੈਚ ਖੇਡੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੇ ਜਾਣ ਵਾਲੇ ਇਨ੍ਹਾਂ ਮੈਚਾਂ ਦਾ ਆਯੋਜਨ ਕਰਾਚੀ (ਤਿੰਨ ਤੋਂ ਸੱਤ ਮਾਰਚ), ਰਾਵਲਪਿੰਡੀ (12 ਤੋਂ 16 ਮਾਰਚ) ਤੇ ਲਾਹੌਰ (21 ਤੋਂ 25 ਮਾਰਚ) ‘ਚ ਕੀਤਾ ਜਾਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸ਼ੁੱਕਰਵਾਰ ਨੂੰ ਇਸ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀਮਤ ਓਵਰਾਂ ‘ਚ ਚਾਰ ਮੈਚ 29 ਮਾਰਚ ਤੋਂ ਪੰਜ ਅਪ੍ਰਰੈਲ ਦੇ ਵਿਚ ਖੇਡੇ ਜਾਣਗੇ। ਇਸ ਸਾਲ ਸਤੰਬਰ ‘ਚ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਪਹੁੰਚਣ ਤੋਂ ਬਾਅਦ ਸੁਰੱਖਿਆ ਖ਼ਤਰੇ ਦੇ ਕਾਰਨ ਇਕ ਵੀ ਮੈਚ ਖੇਡੇ ਬਿਨਾਂ ਹੀ ਘਰ ਵਾਪਸ ਪਰਤ ਗਈ ਸੀ। ਇਸ ਦੇ ਤੁਰੰਤ ਬਾਅਦ ਇੰਗਲੈਂਡ ਨੇ ਵੀ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਸ ਦੇਸ਼ ਦਾ ਦੌਰਾ ਨਹੀਂ ਕਰਨਗੇ।
Email: lehragaga@gmail.com
Phone No: +918288918672