ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਲਾਨ

Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.

Home » ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮੀਟਿੰਗ ਵਿਚ ਵੱਡੇ ਫੈਸਲੇ ਲਏ ਗਏ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਵਿੱਚ ਰੇਤਾ ਦਾ ਭਾਅ 5.50 ਰੁਪਏ ਫੁੱਟ ਤੈਅ ਕੀਤਾ ਗਿਆ ਹੈ। ਕੱਲ੍ਹ ਤੋਂ ਪੰਜਾਬ ਦੇ ਦਰਿਆਵਾਂ ‘ਤੇ ਸਾਢੇ ਪੰਜ ਰੁਪਏ ਦੇ ਹਿਸਾਬ ਨਾਲ ਰੇਤਾ ਵਿਕੇਗਾ।

ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਆਪਣੇ ਖੇਤ ਤੋਂ 3 ਫੁੱਟ ਤੱਕ ਮਿੱਟੀ ਚੁੱਕ ਸਕਦਾ ਹੈ, ਕੋਈ ਰੋਆਲਿਟੀ ਨਹੀਂ, ਕੋਈ ਪਰਮਿਸ਼ਨ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ ਇੱਟਾਂ ਦੇ ਭੱਠੇ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲੇ ਇਸ ਲਈ ਅਹਿਮ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਹੋਣ ਵਾਲੀਆਂ ਹਨ। ਇਸ ਤੋਂ ਇਲਾਵਾ ਜਨਤਕ ਹਿੱਤ ਵਿੱਚ ਆਰਡੀਨਰੀ ਕਲੇਅ ਅਤੇ ਆਰਡੀਨਰੀ ਮਿੱਟੀ ਲਈ ਰਾਇਲਟੀ ਦਾ ਰੇਟ 10 ਰੁਪਏ ਪ੍ਰਤੀ ਟਨ ਤੋਂ ਘੱਟ ਕਰਕੇ 2.50 ਰੁਪਏ ਪ੍ਰਤੀ ਟਨ ਕਰ ਦਿੱਤਾ ਜਾਵੇਗਾ।

ਸੀਐਮ ਚੰਨੀ ਨੇ ਕਿਹਾ ਕਿ ਜੇਕਰ ਰੇਟ 5 ਰੁਪਏ ਤੋਂ ਵੱਧ ਵੇਚਿਆ ਜਾਂਦਾ ਹੈ, ਤਾਂ ਮੈਂ ਜ਼ਿੰਮੇਵਾਰ ਹੋਵਾਂਗਾ। ਇਸ ਵਿਚ ਟ੍ਰਾਂਸਪੋਰਟ ਦਾ ਖਰਚਾ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਠੇਕਾ 31 ਮਾਰਚ ਤੱਕ ਦਿੱਤਾ ਗਿਆ ਹੈ। ਇਸ ਲਈ ਅਜੇ ਇਹ ਲਾਗੂ ਨਹੀਂ ਹੋਵੇਗਾ। ਅਗਲੇ ਸਾਲ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਆਪਣੇ ਖੇਤ ਵਿਚ ਕੁੱਝ ਕਰਨਾ ਹੁੰਦਾ ਸੀ ਤਾਂ ਉਸ ਤੋਂ ਰਾਇਲਟੀ ਮੰਗੀ ਜਾਂਦੀ ਸੀ। ਹੁਣ ਜਿਮੀਂਦਾਰ 3 ਫੁੱਟ ਤੱਕ ਆਪਣੀ ਜ਼ਮੀਨ ਤੋਂ ਮਿੱਟੀ ਬਿਨਾਂ ਇਜਾਜ਼ਤ ਦੇ ਚੁੱਕ ਸਕਦਾ ਹੈ।

Donec bibendum augue in erat porttitor, id pharetra purus mattis. Integer gravida ornare auctor. Sed mauris libero, pretium consectetur cursus eu, blandit at arcu. Morbi justo turpis, vulputate et elementum non, dapibus at ante. Morbi id augue id justo pulvinar elementum.

ਡੀਸੀ ਰੇਟ ‘ਚ 415 ਰੁਪਏ ਦਾ ਕੀਤਾ ਵਾਧਾ

ਪੰਜਾਬ ਵਿਚ ਡੀ. ਸੀ. ਰੇਟ ਘੱਟ ਹੈ। ਇਸ ਲਈ 415 ਰੁਪਏ ਮਿਨਿਮਮ ਵੇਜ ਇਕ ਮਾਰਚ 2020 ਤੋਂ ਵਧਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਬਕਾਏ ਵੀ ਮਿਲਣਗੇ ਅਤੇ ਅੱਗੇ ਵੀ ਇਹੀ ਰੇਟ ਰਹੇਗਾ। ਇਹ ਸਰਕਾਰੀ ਅਤੇ ਪ੍ਰਾਈਵੇਟ ‘ਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਇੰਸਟੀਚਿਊਟ ਅਤੇ ਹੋਰ ਬਿਲਡਿੰਗ ਐਕਟ 2011 ਤੋਂ ਲਾਗੂ ਹੈ। 2012 ਤੋਂ ਇਹ ਟੈਕਸ ਮਾਫ ਕਰ ਦਿੱਤਾ ਹੈ। ਅੱਗੇ ਤੋਂ ਇਹ ਟੈਕਸ ਨਹੀਂ ਲੱਗਣਗੇ। ਇਸ ਤੋਂ ਇਲਾਵਾ ਕੰਪਾਊਡੇਬਲ ਬਿਲਡਿੰਗ ਨੂੰ ਲੀਗਲਾਈਜ਼ ਕਰਨ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *