ਸੰਤਰੇ ਵੇਚਣ ਵਾਲੇ ਨੂੰ ਸਿੱਖਿਆ ਖੇਤਰ ‘ਚ ਸਮਾਜਿਕ ਕਾਰਜਾਂ ਲਈ ਮਿਲਿਆ ਪਦਮਸ੍ਰੀ, ਰਾਸ਼ਟਰਪਤੀ ਨੇ ਕੀਤਾ ਸਨਮਾਨਤ

Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.

Home » ਸੰਤਰੇ ਵੇਚਣ ਵਾਲੇ ਨੂੰ ਸਿੱਖਿਆ ਖੇਤਰ ‘ਚ ਸਮਾਜਿਕ ਕਾਰਜਾਂ ਲਈ ਮਿਲਿਆ ਪਦਮਸ੍ਰੀ, ਰਾਸ਼ਟਰਪਤੀ ਨੇ ਕੀਤਾ ਸਨਮਾਨਤ

ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovid) ਨੇ ਰਾਸ਼ਟਰੀ ਰਾਜਧਾਨੀ ਦੇ ਰਾਸ਼ਟਰਪਤੀ ਭਵਨ ਦੇ ਹਾਲ ਵਿੱਚ ਇੱਕ ਸਮਾਰੋਹ ਦੌਰਾਨ ਹਰਕਲਾ ਹਜਬਾ ਨੂੰ ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ।

ਮੰਗਲੁਰੂ: ਮੰਗਲੁਰੂ ਵਿੱਚ ਇੱਕ 64 ਸਾਲਾ ਸੰਤਰਾ ਵੇਚਣ ਵਾਲੇ ਹਰਕਲਾ ਹਜਬਾ (Harekala Hajabba) ਨੂੰ ਸੋਮਵਾਰ 8 ਨਵੰਬਰ ਨੂੰ ਕੇਂਦਰ ਸਰਕਾਰ (Central Government) ਵੱਲੋਂ ਸਭ ਤੋਂ ਵੱਕਾਰੀ ਨਾਗਰਿਕ ਪਦਮਸ਼੍ਰੀ ਪੁਰਸਕਾਰ-2020 (Padamshree 2020) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਸ ਨੂੰ ਸਿੱਖਿਆ (Education) ਦੇ ਖੇਤਰ ਵਿੱਚ ਸਮਾਜਿਕ ਕਾਰਜਾਂ (Social Sevice) ਲਈ ਯੋਗਦਾਨ ਲਈ ਮਿਲਿਆ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovid) ਨੇ ਰਾਸ਼ਟਰੀ ਰਾਜਧਾਨੀ ਦੇ ਰਾਸ਼ਟਰਪਤੀ ਭਵਨ ਦੇ ਹਾਲ ਵਿੱਚ ਇੱਕ ਸਮਾਰੋਹ ਦੌਰਾਨ ਹਰਕਲਾ ਹਜਬਾ ਨੂੰ ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ।

ਉਸ ਨੂੰ ਪਿਆਰ ਨਾਲ ‘ਅਕਸ਼ਰਾ ਸੰਤਾ’ ਕਿਹਾ ਜਾਂਦਾ ਹੈ, ਉਸ ਨੂੰ ਸਕੂਲ ਤੋਂ ਰਸਮੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਕੁਝ ਵਿਦੇਸ਼ੀ ਸੈਲਾਨੀਆਂ ਨਾਲ ਗੱਲ ਕਰਨ ਵਿੱਚ ਅਸਮਰੱਥ ਹੋਣ ਤੋਂ ਬਾਅਦ, ਹਜਬਾ ਨੇ ਸਕੂਲ ਖੋਲ੍ਹਣ ਲਈ ਵਿਚਾਰ ਕੀਤਾ ਸੀ। ਨਿਊਪਾਡਾਪੂ ਵਿੱਚ ਉਸਦੇ ਪਿੰਡ ਵਿੱਚ ਕੋਈ ਸਕੂਲ ਨਹੀਂ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਥੋਂ ਦੇ ਬੱਚੇ ਦੀ ਕਿਸਮਤ ਵੀ ਉਸ ਵਾਂਗ ਹੋਵੇ। ਇਸ ਲਈ, ਹਰੇਕਾਲਾ ਨੇ 2000 ਵਿੱਚ ਸੰਤਰੇ ਵੇਚ ਕੇ ਆਪਣੀ ਕਮਾਈ ਦਾ ਇੱਕ ਹਿੱਸਾ ਬਚਾ ਕੇ ਅਤੇ ਇੱਕ ਏਕੜ ਜ਼ਮੀਨ ਵਿੱਚ ਸਕੂਲ ਦੀ ਸਥਾਪਨਾ ਵਿੱਚ ਨਿਵੇਸ਼ ਕਰਕੇ ਆਪਣੇ ਪਿੰਡ ਦੀ ਨੁਹਾਰ ਬਦਲਣ ਦਾ ਫੈਸਲਾ ਕੀਤਾ ਤਾਂ ਜੋ ਉਥੋਂ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਸਕਣ।

Leave a Reply

Your email address will not be published. Required fields are marked *